ਸੰਗੀਤ ਦਰਪਣ ਪੰਜਾਬੀਆਂ ਦਾ ਹਰਮਨ ਪਿਆਰਾ ਮੈਗਜ਼ੀਨ ਹੈ। ਜਿਸ ਦੇ ਪਾਠਕਾਂ ਦੀ ਗਿਣਤੀ ਹਮੇਸ਼ਾ ਹੀ ਵਧੀ ਹੈ ਤੇ ਸਾਡੀ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਕਿ ਆਪਣੇ ਪੰਜਾਬੀ ਭਰਾਵਾਂ ਦੇ ਇਸ ਹਰਮਨ ਪਿਆਰੇ ਮੈਗਜ਼ੀਨ ਨੂੰ ਨਵੀਂ ਦਿੱਖ-ਪੱਖ ਪ੍ਰਦਾਨ ਕਰਕੇ ਨਵਾਂ ਰੂਪ ਦਿੱਤਾ ਜਾਵੇ ਤੇ ਹੋਰ ਵੀ ਵਧੀਆ ਬਣਾਇਆ ਜਾਵੇ। ਪਿਛਲੇ ਅਰਸੇ ਦੌਰਾਨ ਨੂੰ ਮੈਗਜ਼ੀਨ ਨੇ ਸੂਰਤ ਤੇ ਸੀਰਤ ਪੱਖੋਂ ਆਪਣਾ ਰੂਪ ਲਿਖਾਇਆ ਹੈ। ਹੁਣ ਅਸੀਂ ਆਪਣੇ ਪਾਠਕਾਂ ਦੀ ਜ਼ੋਰਦਾਰ ਮੰਗ ਤੇ ਇਸ ਦੀ ਵੈਬਸਾਈਟ ਨੂੰ ਤਾਜ਼ੀ ਦਿੱਖ ਪ੍ਰਦਾਨ ਕੀਤੀ ਹੈ। ਇਸ ਵੈਬਸਾਈਟ ਤੇ ਅਸੀਂ ਆਪਣੇ ਪਾਠਕਾਂ ਦਾ ਭਰਵਾਂ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਪਾਠਕ ਇਸ ਨਵੇਂ ਰੂਪ ਨੂੰ ਦੇਖਕੇ ਅਤਿਅੰਤ ਖੁਸ਼ੀ ਮਹਿਸੂਸ ਕਰਨਗੇ। ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਇਸ ਅਲੰਬਰਦਾਰ ਮੈਗਜ਼ੀਨ ਦੀ ਨਵੀਂ ਦਿੱਖ ਪਾਠਕਾਂ ਦੇ ਸਨਮੁੱਖ ਕਰਨ ਦੀ ਖੁਸ਼ੀ ਲਾ ਰਹੇ ਹਾਂ ਤੇ ਨਵੇਂ ਪਾਠਕਾਂ ਨੂੰ ਵੀ ਨਿੱਘੀ ' ਜੀ ਆਇਆਂ ਨੂੰ ' ਆਖਦੇ ਹਾਂ।

ਨਵੇਂ ਸਾਲ ਦੀਆਂ ਮੁਬਾਰਕਾਂ
ਸਮਾਂ ਕਦੇ ਵੀ ਰੁਕਦਾ ਨਹੀਂ, ਸਮਾਂ ਆਪਣੀ ਚਾਲੇ ਤੁਰਦਾ ਹੀ ਰਹਿੰਦਾ ਹੈ। ਜ਼ਿੰਦਗੀ ਵੀ ਆਪਣੀ ਚਾਲੇ ਹਮੇਸ਼ਾ ਹੀ ਤੁਰੀ ਰਹਿੰਦੀ ਹੈ। ਇਹੀ ਜ਼ਿੰਦਗੀ ਦੇ ਵਿਕਾਸ ਦੀ ਨਿਸ਼ਾਨੀ ਹੈ। ਜੇਕਰ ਵਿਕਾਸ ਕਰਨਾ ਹੈ ਤਾਂ ਤਬਦੀਲੀਆਂ ਦੇ ਨਾਲ-ਨਾਲ ਪੈਰ ਮਿਲਾ ਤੁਰਨਾ ਹੀ ਪਵੇਗਾ। ਹਰੇਕ ਸਾਲ ਆਪਣੀ ਨਵੀਂ ਦਿੱਖ-ਪੱਖ ਅਤੇ ਨਵੀਂਆਂ ਪੈੜਾਂ ਲੈ ਕੇ ਆਉਂਦਾ ਹੈ। ਪੁਰਾਣਾ ਸਾਲ ਆਪਣੀਆਂ ਯਾਦਾਂ ਦੇ ਖੱਟੇ ਮਿੱਠੇ ਅਨੁਭਵ ਛੱਡਦਾ ਹੋਇਆ ਆਪਣੀ ਮੰਜ਼ਿਲ ਵੱਲ ਵਧ ਜਾਂਦਾ ਹੈ। ਹਰੇਕ ਸਾਲ ਹੀ ਮਨੁੱਖਤਾ ਨਵੇਂ ਸਾਲ ਨੂੰ ਬੜੀਆਂ ਉਮੀਦਾਂ ਨਾਲ ਅਤੇ ਹਸਰਤਾਂ ਨਾਲ ਉਡੀਕਦੀ ਹੈ ਤੇ ਇਹ ਕਾਮਨਾ ਕਰਦੀ ਹੈ ਕਿ ਪੁਰਾਣੇ ਸਾਲ ਵਿਚ ਜੋ ਕਿਸੇ ਵੀ ਪੱਖੋਂ ਮਨੁੱਖਤਾ ਲਈ ਘਾਤਕ ਹੋਵੇ ਨਾ ਵਾਪਰੇ ਅਤੇ...