Sampadki

                  ਸੱਭਿਆਚਾਰਕ ਮੇਲਿਆਂ ਦੀ ਦਿੱਖ-ਪੱਖ ਵੱਲ ਧਿਆਨ ਦੇਣ ਦੀ ਲੋੜ
ਪੰਜਾਬ ਮੇਲਿਆਂ, ਤਿਉਹਾਰਾਂ ਅਤੇ ਉਤਸਵਾਂ ਦੀ ਧਰਤੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਿਉਕਿ ਇਨ•ਾਂ ਮੇਲਿਆਂ ਤਿਉਹਾਰਾਂ ਦਾ ਕਾਫਲਾ ਪੰਜਾਬ ਵਿਚ ਲਗਾਤਾਰ ਚੱਲਦਾ ਰਹਿੰਦਾ ਹੈ। ਪੰਜਾਬੀਆਂ ਬਾਰੇ ਇਕ ਆਮ ਕਹਾਵਤ ਵੀ ਬਣੀ ਹੋਈ ਹੈ ਕਿ ਪੰਜਾਬੀ ਤਾਂ ਦੁਨੀਆ ਵਿਚ ਆਏ ਹੀ ਮੇਲਾ ਮਨਾਉਣ ਵਾਸਤੇ ਹਨ। ਪੰਜਾਬ ਦੇ ਮੇਲਿਆਂ ਦੀ ਇਹ ਖਾਸੀਅਤ ਰਹੀ ਹੈ ਕਿ ਜਿਥੇ ਇਨ•ਾਂ ਮੇਲਿਆਂ ਵਿਚੋਂ ਪੰਜਾਬੀਅਤ ਦੇ ਦਰਸ਼ਨ ਹੁੰਦੇ ਹਨ, ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਉਥੇ ਇਹ ਮੇਲੇ ਭਾਈਚਾਰਕ ਸਾਂਝ ਦੇ ਵੀ ਪ੍ਰਤੀਕ ਹਨ। ਇਨ•ਾਂ ਮੇਲਿਆਂ ਦੀ ਬਦੌਲਤ ਬੀ ਪੰਜਾਬੀ ਲੋਕ ਇਕ ਦੂਜੇ ਨਾਲ ਮਿਲ ਬੈਠਦੇ ਹਨ ਜਦਕਿ ਅਜੋਕੀ ਭੱਜਦੋੜ ਵਾਲੀ ਜਿੰਦਗੀ ਵਿਚ ਕਿਸੇ ਕੋਲ ਵੀ ਬੈਠਣ ਅਤੇ ਦੁੱਖ-ਸੁੱਖ ਫਰੋਲਣ ਦੀ ਵਿਹਲ ਹੀ ਨਹੀਂ ਹੈ। ਇਹ ਮੇਲੇ ਕਈ ਕਿਸਮਾਂ ਦੇ ਹਨ। ਕੁਝ ਮੇਲੇ ਪੰਜਾਬ ਵਿਚ ਧਾਰਮਿਕ ਤੌਰ 'ਤੇ ਮਨਾਏ ਜਾਂਦੇ ਹਨ ਅਤੇ ਕੁਝ ਮੇਲੇ ਰੁੱਤਾ ਦੇ ਬਦਲਣ ਨਾਲ ਸਬੰਧਤ ਹਨ। ਇਸੇ ਤਰ•ਾਂ ਹੀ ਕੁਝ ਮੇਲੇ ਸੱਭਿਆਚਾਰਕ ਰੰਗਤ ਵਾਲੇ ਵੀ ਹਨ। ਇਨ•ਾਂ ਮੇਲਿਆਂ ਵਿਚ ਪੰਜਾਬੀ ਸੱਭਿਆਚਰ ਦਾ ਖੂਬਸੂਰਤ ਰੰਗ ਦੇਖਣ ਨੂੰ ਮਿਲਦਾ ਹੈ, ਖਾਸ ਕਰਕੇ ਪੰਜਾਬੀਆਂ ਦੇ ਉਹ ਜਜ਼ਬੇ ਅਤੇ ਸ਼ੌਕ ਇਨ•ਾਂ ਮੇਲਿਆਂ ਵਿਚੋਂ ਹੀ ਦਿਖਾਈ ਦਿੰਦੇ ਹਨ ਜਿਹੜੇ ਕਿ ਵਕਤ ਦੀ ਧੂੜ ਵਿਚ ਅਲੋਪ ਹੀ ਹੋ ਚੁੱਕੇ ਹਨ। ਖਾਸ ਕਰਕੇ ਇਹ ਜ਼ਿਕਰਯੋਗ ਹੈ ਕਿ ਜੇਕਰ ਪੰਜਾਬੀਆਂ ਦੀ ਭੱਜਦੌੜ ਵਾਲੀ ਅਤੇ ਮਕਾਨਕੀ ਬਣ ਰਹੀ ਜਿੰਦਗੀ ਵਿਚ ਚਾਅ ਭਰਨ ਵਾਲਾ ਰੰਗ ਨਜ਼ਰੀਂ ਪੈਂਦਾ ਹੈ ਤਾਂ ਇਹ ਮੇਲੇ ਹੀ ਹਨ। ਵੈਸੇ ਵੀ ਪੰਜਾਬ ਦੀ ਵਿਰਾਸਤ ਨੂੰ ਸਹੀ ਅਰਥਾਂ ਵਿਚ ਮੇਲੇ ਸੰਭਾਲੀ ਬੈਠੇ ਹਨ। ਅਦਾਰਾ 'ਸੰਗੀਤ ਦਰਪਣ' ਇਨ•ਾਂ ਮੇਲਿਆਂ ਦੀ ਬਦਲਦੀ ਨੁਹਾਰ ਬਾਰੇ ਕੁਝ ਵਿਚਾਰ ਆਪਣੇ ਪਾਠਕਾਂ ਦੇ ਸਨਮੁੱਖ ਕਰ ਰਿਹਾ ਹੈ ਕਿ ਭਾਵੇਂ ਬਹੁਤ ਸਾਰੇ ਮੇਲੇ ਪੰਜਾਬ ਵਿਚ ਮਨਾਏ ਜਾਂਦੇ ਹਨ ਪਰ ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਪੰਜਾਬ ਦੇ ਤਕਰੀਬਨ ਹਰੇਕ ਪਿੰਡ ਵਿਚ ਹੀ ਕੋਈ ਨਾ ਕੋਈ ਮੇਲਾ ਮਨਾਇਆ ਜਾਂਦਾ ਹੈ ਜਿਹੜਾ ਕਿ 'ਸੱਭਿਆਚਾਰਕ ਮੇਲੇ' ਦੇ ਨਾਂਅ ਥੱਲੇ ਹੀ ਆਯੋਜਿਤ ਹੁੰਦਾ ਹੈ। ਪਰ ਕਈ ਵਾਰੀ ਇਨ•ਾਂ ਮੇਲਿਆਂ ਵਿਚ ਸਿਰਫ ਗਾਇਕੀ ਦੇ ਅਖਾੜੇ ਨੂੰ ਹੀ ਸੱਭਿਆਚਾਰਕ ਪੰਸ਼ਕਾਰੀ ਮੰਨ ਲਿਆ ਜਾਂਦਾ ਹੈ ਜਿਹੜਾ ਕਿ ਇਕ ਭੁਲੇਖਾ ਹੀ ਜਾਪਦਾ ਹੈ।ਜੇਕਰ ਗਾਇਕੀ ਪੇਸ਼ ਵੀ ਹੁੰਦੀ ਹੈ ਤਾਂ ਉਸ ਵਿਚੋਂ ਵੀ ਸੱਭਿਆਚਾਰਕ ਰੰਗ ਗਾਇਕ ਹੀ ਹੁੰਦਾ ਹੈ ਤੇ ਅਸ਼ਲੀਲ ਕਿਸਮ ਦੇ ਗੀਤਾਂ ਦੀ ਪੇਸ਼ਕਾਰੀ ਕਰ ਦਿੱਤੀ ਜਾਂਦੀ ਹੈ। ਮੇਲੇ ਮਨਾਉਣੇ ਪੰਜਾਬੀਆਂ ਦੀ ਜਿੰਦਗੀ ਦਾ ਅਹਿਮ ਹਿੱਸਾ ਹੈ ਪਰ ਮੇਲੇ ਦੀ ਨਿਯਮਾਵਾਲੀ ਦੀ ਪਾਲਣਾ ਵੀ ਕਰਨੀ ਬਹੁਤ ਜ਼ਰੂਰੀ ਬਣ ਜਾਂਦੀ ਹੈ ਕਿਉਕਿ ਮਿਆਰ ਕਾਇਮ ਰੱਖ ਕੇ ਹੀ ਅਸੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੱਚੀ ਸੇਵਾ ਕਰ ਸਕਦੇ ਹਾਂ।
ਅਦਾਰਾ 'ਸੰਗੀਤ ਦਰਪਣ' ਹਮੇਸ਼ਾ ਹੀ ਆਪਣੇ ਪਾਠਕਾਂ ਨਾਲ ਕਈ ਸਮੱਸਿਅਵਾਂ ਦਾ ਅਕਸਰ ਜ਼ਿਕਰ ਕਰਦਾ ਰਹਿੰਦਾ ਹੈ। ਜਿਨ•ਾਂ ਕਰਕੇ ਪੰਜਾਬੀ ਸੱਭਿਆਚਾਰ ਦਾ ਅਕਸ ਧੁੰਦਲ ਹੋਣਾ ਸ਼ੁਰੂ ਹੋਇਆ ਹੈ ਇਹ ਵੀ ਮਸਲਾ ਕੋਈ ਆਮ ਨਹੀਂ ਹੈ ਕਿਉਕਿ ਸਧਾਰਨ ਲੋਕਾਂ ਵਾਸਤੇ ਤਾਂ ਇਹੀ ਸੱਭਿਆਚਾਰ ਹੈ ਪਰ ਜੇਕਰ ਸਾਡੇ ਬਜ਼ੁਰਗ ਪੁਰਾਣੇ ਸਮਿਆ ਨੂੰ ਯਾਦ ਕਰਕੇ ਕਰੁਣਾਮਈ ਸ਼ਬਦ ਬੋਲਦੇ ਹਨ ਤਾਂ ਉਨ•ਾਂ ਦੀ ਕਰੁਣਾ ਨੂੰ ਸਾਨੂੰ ਵੀ ਸਮਝਣਾ ਪਵੇਗਾ। ਆਪਣੀ ਪਸੰਦ-ਨਾ-ਪਸੰਦੀ ਛੱਡ ਕੇ ਉਨ•ਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਪਵੇਗਾ। ਸਾਡੀ ਰਾਏ ਮੁਤਾਬਕ ਕੁਝ ਪੁਰਾਤਨ ਰੰਗ ਵੀ ਜੇਕਰ ਇਨ•ਾਂ ਸੱਭਆਚਾਰਕ ਮੇਲਿਆਂ ਵਿਚੋਂ ਝਲਕੇ ਤਾਂ ਹੋਰ ਵੀ ਚੰਗਾ ਹੋਵੇਗਾ। ਨਾਲ ਦੀ ਨਾਲ ਕੇਵਲ ਨੱਚਣ ਗਾਉਣ ਤੱਕ ਹੀ ਮੇਲਿਆਂ ਨੂੰ ਸੀਮਤ ਰੱਖ ਕੇ ਇਨ•ਾਂ ਦੀ ਵਿਸ਼ਾਲਤਾ ਨੂੰ ਭੰਗ ਨਾ ਕੀਤਾ ਜਾਵੇ। ਸਗੋਂ ਸਾਫ ਸੁਥਰੀਆਂ ਤੇ ਸੁਚੱਜੀਆਂ ਕਦਰਾਂ-ਕੀਮਤਾਂ ਦੀ ਪੇਸ਼ਕਾਰੀ ਕਰਕੇ ਇਨ•ਾਂ ਮੇਲਿਆਂ ਦੀ ਰੂਹ ਨੂੰ ਕਾਇਮ ਰੱਖਿਆ ਜਾਵੇ ਤਾਂ ਕਿ ਪੰਜਾਬ ਦਾ ਇਹ ਰੰਗ ਕਦੇ ਵੀ ਫਿੱਕਾ ਨਾ ਪਵੇ ਸਗੋਂ ਇਸ ਦਾ ਪ੍ਰਭਾਵ ਤੇ ਪ੍ਰਸਾਰ ਹੋਰ ਵੀ ਚੋਖੇ ਰੂਪ ਵਿਚ ਸਾਹਮਣੇ ਆਵੇ।    

Taranjit Singh Kinra